Principal’s Desk

ਮਾਲਵਾ ਇਲਾਕੇ ਦੀ ਮਾਣਯੋਗ ਸੰਸਥਾ ਡਾ.ਰਘੂਬੀਰ ਪ੍ਰਕਾਸ ਐਸ.ਡੀ.ਸੀਨੀ.ਸੈਕੰਡਰੀ ਸਕੂਲ ਇਲਾਕੇ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਲਈ ਹਮੇਸਾ ਤੋਂ ਹੀ ਵਚਨਬੱਧ ਹੈ। ਸਮੁੱਚੇ ਇਲਾਕੇ ਵਿੱਚ ਸਾਲ 1956 ਤੋਂ ਐਸ.ਡੀ ਕਾਲਜ ਵਿੱਦਿਅਕ ਸੰਸਥਾਵਾਂ ਵੱਲੋਂ ਚਲਾਈ ਗਈ ਵਿਦਿਅਕ ਲਹਿਰ ਅੱਜ ਪੂਰੇ ਸਿਖਰ ਤੇ ਹੈ।ਜਿਸਨੇ ਇਲਾਕੇ ਦੀਆਂ ਇਹਨਾਂ ਹਰਮਨ ਪਿਆਰੀਆਂ ਸੰਸਥਾਵਾਂ ਰਾਹੀਂ ਵਿੱਦਿਆ ਦੇ ਖੇਤਰ ਵਿੱਚ ਮੀਲ ਪੱਥਰ ਗੱਡੇ ਹਨ।ਸਕੂਲ ਸੀਨੀਅਰ ਸੈਕੰਡਰੀ ਪੱਧਰ ਦੀਆਂ ਕਲਾਸਾਂ (ਹਿਉਮੈਨਟੀਜ,ਕਾਮਰਸ ਦੇ ਸਾਇੰਸ ਗਰੁੱਪ)ਬੜੇ ਹੀ ਬਿਹਤਰੀਨ ਤੇ ਸਚਾਰੂ ਢੰਗ ਨਾਲ ਚਲਾਉਦਾ ਆ ਰਿਹਾ ਹੈ। ਇਸ ਵਰਗ ਦੇ ਵਿਦਿਆਰਥੀਆਂ ਦੇ ਅਗਲੇਰੇ ਕੈਰੀਅਰ ਨੂੰ ਧਿਆਨ ਵਿੱਚ ਰਖਦਿਆਂ ਸਕੂਲੀ ਪਾਠਕ੍ਰਮ ਦੇ ਨਾਲ ਨਾਲ ਉਹਨਾਂ ਨੂੰ ਕਿੱਤਾ ਚੋਣ ਲਈ ਵੀ ਤਿਆਰ ਕੀਤਾ ਜਾਂਦਾ ਹੈ। ਸਕੂਲ ਵਿੱਚ ਉੱਚ ਪੱਧਰੀ ਤਕਨੀਕੀ ਲੈਬਜ਼ ਅਤੇ ਹੋਰ ਸਹਾਇਕ ਉਪਕਰਣਾਂ ਦੀ ਮਦਦ ਨਾਲ ਵਿਸ਼ੇਸ਼ ਕਰਕੇ ਸਮੇਂ ਦੇ ਹਾਣ ਦੀ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਹੈ। ਸਾਡੇ ਲਈ ਬੜੇ ਫ਼ਖਰ ਦੀ ਗੱਲ ਹੈ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਵਿਦਿਆਰਥੀ ਡਾਕਟਰੀ,ਇੰਜੀਨੀਅਰਿੰਗ, ਲਾਅ,ਮੈਨੇਜਮੈਂਟ ਅਤੇ ਹੋਰ ਖੇਤਰਾਂ ਦੀ ਉਚੇਰੀ ਵਿੱਦਿਆ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਨਾਮਣਾ ਖੱਟ ਰਹੇ ਹਨ। ਸੰਸਥਾ ਦਾ ਮਿਹਨਤੀ ,ਉੱਚਵਿੱਦਿਆ ਪ੍ਰਾਪਤ ਸਟਾਫ਼ ਹੈ, ਜੋ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲਨਾਲ ਉਹਨਾਂ ਤੇ ਸਰਵਪੱਖੀ ਵਿਕਾਸ ਲਈ ਵੀ ਵਚਨਵੱਧ ਹੈ। ਵਿਦਿਆਰਥੀਆਂ ਨੂੰ ਸੱਭਿਆਚਰਕ ਸਰਗਰਮੀਆਂ, ਖੇਡਾਂ ਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਯੋਗ ਅਗਵਾਈ ਦਿੱਤੀ ਜਾਂਦੀ ਹੈ।ਸੰਸਥਾ ਨੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਐੱਸ.ਡੀ ਕਾਲਜ ਸੰਸਥਾਵਾਂ ਦਾ ਮਹੱਤਵਪੂਰਨ ਤੇ ਅਟੁੱਟ ਅੰਗ ਡਾ.ਰਘੂਬੀਰ ਪ੍ਰਕਾਸ਼ ਐਸ.ਡੀ.ਸੀਨੀ.ਸੈਕੰਡਰੀ ਸਕੂਲ ਉਸਾਰੂ ਸਮਾਜ ਦੇ ਨਿਰਮਾਣ ਲਈ ਸਦਾ ਹੀ ਯਤਨਸੀਲ ਰਹੇਗਾ। ਸਕੂਲ ਪ੍ਰਬੰਧਕ ਕਮੇਟੀ ਵਿਚਲੀਆਂ ਇਲਾਕੇ ਤੇ ਵਿੱਦਿਆ ਨੂੰ ਸਮਰਪਿਤ ਸਖਸ਼ੀਅਤਾਂ, ਜਿਹਨਾਂ ਦੀ ਲੋਕਪੱਖੀ ਦ੍ਰਿਸਟੀ ਕਾਰਨ ਹੀ ਅਜਿਹੀਆਂ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲਦਾ ਹੈ ।ਇਹਨਾਂ ਸੰਸਥਾਵਾਂ ਦੀ ਬਿਹਤਰੀ ਲਈ ਅਤੇ ਨੇਕੀ ਨਾਲ ਸਮਾਜਸੇਵਾ ਦੇ ਕੰਮਾਂ ਚ ਸਰਗਰਮ ਰਹਿੰਦੀਆਂ ਹਨ। ਸੰਸਥਾਵਾਂ ਦੇ ਮੋਢੀ ਡਾ. ਰਘੂਬੀਰ ਪ੍ਰਕਾਸ਼ ਜੀ,ਪੰਡਤ ਆਨੰਦ ਸਰੂਪ ਜੀ ਤੋਂ ਲੈ ਕੇ ਵਰਤਮਾਨ ਸਮੇਂ ਵਿੱਚ ਸੰਸਥਾਵਾਂ ਦੀ ਅਗਵਾਈ ਕਰ ਰਹੇ ਮਾਣਯੋਗ ਡਾ.ਅਨੀਸ਼ ਪ੍ਰਕਾਸ਼ ਜੀ, ਮੀਤਪ੍ਰਧਾਨ ਸ੍ਰੀ ਨਰੇਸ਼ ਸਿੰਗਲਾ ਜੀ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਜੀ ਅਤੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਹੋਰਾਂ ਦੀ ਰਹਿਨੁਮਾਈ ਵਿਚ ਸੰਸਥਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਵਿਦਿਆਰਥੀਆਂ ਦੇ ਰੋਸ਼ਨ ਭਵਿੱਖ ਲਈ ਯਤਨਸ਼ੀਲ ਅਤੇ ਹਰ ਵਿਦਿਆਰਥੀ ਦੀ ਸਫਲਤਾ ਲਈ ਕਾਮਨਾ…………।